Sant Bimla Singh ( Vol. 1 & 2 ) By Bhai Veer Singh ji
ਭਾਈ ਸਾਹਿਬ ਜੀ ਰਚਿਤ ‘ਸੰਤ ਬਿਮਲਾ ਸਿੰਘ’ ਭਾਗ ਪਹਿਲੇ ਵਿਚ 11 ਲੇਖ ਦਿੱਤੇ ਗਏ ਹਨ, ਜੋ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬਾਂ ਪਰ ਸਮੇਂ ਸਮੇਂ ਲਿਖੇ ਗਏ ਤੇ ਪ੍ਰਚਾਰਿਤ ਹੋਏ । ਇਨ੍ਹਾਂ ਵਿਚ ਸੰਤ ਬਿਮਲਾ ਸਿੰਘ ਜੀ ਨੂੰ ਐਸੇ ਹੀ ਗੁਰ ਨਾਨਕ ਅਵਤਾਰ ਪੁਰਬਾਂ ਪਰ ਅਨੇਕ ਥਾਈਂ ਵਿਚਰਦੇ ਕਥਾ ਵਾਰਤਾ ਕਰਦੇ ਤੇ ਸੰਗਤਾਂ ਵਲੋਂ ਕੀਤੇ ਗਏ ਸੰਸੇ ਮਈ ਪ੍ਰਸ਼ਨਾ ਦੇ ਉਤਰ ਦਿੰਦੇ ਤੇ ਗੁਰਮਤਿ ਦੀ ਸਹੀ ਰੋਸ਼ਨੀ ਪ੍ਰਦਾਨ ਕਰਦੇ ਦਰਸਾਇਆ ਗਿਆ ਹੈ ।ਭਾਈ ਸਾਹਿਬ ਜੀ ਦੀ ਰਚਿਤ ‘ਸੰਤ ਬਿਮਲਾ ਸਿੰਘ’ ਭਾਗ ਦੁਜੇ ਵਿਚ 7 ਲੇਖ ਦਿੱਤੇ ਗਏ ਹਨ, ਜੋ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬਾਂ ਉਪਰ ਸਮੇਂ ਸਮੇਂ ਲਿਖੇ ਗਏ ਤੇ ਪ੍ਰਚਾਰਿਤ ਹੋਏ । ਇਸ ਵਿਚ ‘ਗਈ ਬਹੋੜ’, ‘ਪਤਿਤ ਪਵਿੱਤ੍ਰ’, ‘ਗੁਰੂ ਗੋਬਿੰਦ ਸਿੰਘ ਜੀ ਦੀ ਅਵਤਾਰ ਕਥਾ’, ‘ਜੁੱਧ ਭੰਗਾਣੀ’, ‘ਸੱਤ ਪਰਤਾਵੇ’, ‘ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਲੀਮ’, ‘ਪਾਉਂਟਾ ਸਾਹਿਬ’, ਲੇਖ ਦਿਤੇ ਪੇਸ਼ ਕੀਤੇ ਹਨ