Bansavalinama Dasan Patshaian ka by: Piara Singh Padam (Prof.)
‘ਭਾਈ ਕੇਸਰ ਸਿੰਘ ਛਿੱਬਰ ਕ੍ਰਿਤ ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਇਕ ਨਿਰਾਲੀ ਰਚਨਾ ਹੈ, ਜਿਸ ਵਿਚ ਦਸਾਂ ਗੁਰੂਆਂ ਦੀਆਂ ਜੀਵਨੀਆਂ ਇਤਿਹਾਸਕ ਪੱਖੋਂ ਵੱਧ ਤੋਂ ਵਧ ਜਾਣਕਾਰੀ ਦੇ ਕੇ ਅੰਕਿਤ ਕੀਤੀਆਂ ਗਈਆਂ ਹਨ । ਲੇਖਕ ਨੇ ਇਸ ਪੁਸਤਕ ਵਿਚ ਲਗਭਗ ਡੇਢ ਸੌ ਸੰਮਤ ਦਰਜ ਕੀਤੇ ਹਨ ਤੇ ਗੁਰੂ-ਘਰਾਣੇ ਦੇ ਮੋਹਰੀਆਂ ਨੂੰ ਮਿਲ ਕੇ ਉਨ੍ਹਾਂ ਦੀਆਂ ਵਹੀਆਂ, ਜਨਮ-ਪੱਤਰੀਆਂ ਫੋਲ ਕੇ ਇਹ ਸਾਰਾ ਖਾਕਾ ਤਿਆਰ ਕੀਤਾ ਹੈ ।